Lyrics
ਕੋਈ ਇਹਦੀ ਜੁਗਤ ਬਣਾ ਲਈਏ
ਕੋਈ ਇਹਦੀ ਜੁਗਤ ਬਣਾ ਲਈਏ
ਕਿਤੇ ਪੀਂਘ ਪਿਆਰ ਦੀ ਪਾ ਲਈਏ
ਤੂੰ ਮੇਰਾ ਨਾ ਮੈਂ ਤੇਰਾ ਨਾ
ਹਰ ਥਾਂ ਲਈਏ ਹਰ ਥਾਂ ਲਈਏ
ਤੂੰ ਮੇਰਾ ਨਾ ਮੈਂ ਤੇਰਾ ਨਾ ਹਰ
ਥਾਂ ਲਈਏ ਹਰ ਥਾਂ ਲਈਏ
ਕੋਈ ਮਾਰ ਹੁਲਾਰਾ ਐਸਾ ਵੇ
ਕੋਈ ਮਾਰ ਹੁਲਾਰਾ ਐਸਾ ਵੇ ਤੇਰੇ ਨਾਲ ਲਿਪਟ ਕੇ ਠਰ ਜਾਵਾ
ਮੈਂ ਤੇਰੇ ਮਾਨਸਰੋਵਰ ਝੀਲ ਜਿਹੇ ਨੈਣਾ ਦੇ ਨਜਰੀ ਚੜ ਜਾਵਾ
ਮੈਂ ਤੇਰੇ ਮਾਨਸਰੋਵਰ ਝੀਲ ਜਿਹੇ ਨੈਣਾ ਦੇ ਨਜਰੀ ਚੜ ਜਾਵਾ
ਤੂੰ ਦੱਸ ਭਲਾ ਕੀ ਕਰਨਾ ਪਊ
ਤੂੰ ਦੱਸ ਭਲਾ ਕੀ ਕਰਨਾ ਪਊ
ਤੈਨੂੰ ਇਸ਼ਕ ਦਾ ਕੈਦਾ ਪੜਨਾ ਪਊ
ਜਦ ਸਾਂਝ ਪ੍ਰੀਤ ਦੀ ਪੈ ਜਾਵੇ ਤੈਨੂੰ ਦੁੱਖ ਸੁੱਖ ਸਾਂਝਾ ਕਰਨਾ ਪਊ
ਜਦ ਸਾਂਝ ਪ੍ਰੀਤ ਦੀ ਪੈ ਜਾਵੇ ਤੈਨੂੰ ਦੁੱਖ ਸੁੱਖ ਸਾਂਝਾ ਕਰਨਾ ਪਊ
ਮੈਂ ਆਸ਼ਿਕ਼ ਪਹਿਲੇ ਦਰਜੇ ਦਾ
ਮੈਂ ਆਸ਼ਿਕ਼ ਪਹਿਲੇ ਦਰਜੇ ਦਾ ਤੇਰੇ ਮਨ ਮੰਦਰ ਵਿਚ ਵੜ ਜਾਵਾ
ਕੋਈ ਮਾਰ ਹੁਲਾਰਾ ਐਸਾ ਵੇ ਤੇਰੇ ਨਾਲ ਲਿਪਟ ਕੇ ਠਰ ਜਾਵਾ
ਕੋਈ ਮਾਰ ਹੁਲਾਰਾ ਐਸਾ ਵੇ ਤੇਰੇ ਨਾਲ ਲਿਪਟ ਕੇ ਠਰ ਜਾਵਾ
ਤੈਨੂੰ ਲੱਗਦੀ ਗੱਲ ਹੈ ਛੋਟੀ ਜਹੀ
ਤੈਨੂੰ ਲੱਗਦੀ ਗੱਲ ਹੈ ਛੋਟੀ ਜਹੀ
ਬਹੁਤੀ ਨਹੀਂ ਮਾੜੀ ਮੋਟੀ ਜਹੀ
ਕੀ ਯਾਰ ਬਿਨਾਂ ਦਿਲਦਾਰ ਬਿਨਾਂ ਜ਼ਿੰਦਗੀ ਹੈ ਰੁਖੀ ਰੋਟੀ ਜਹੀ
ਕੀ ਯਾਰ ਬਿਨਾਂ ਦਿਲਦਾਰ ਬਿਨਾਂ ਜ਼ਿੰਦਗੀ ਹੈ ਰੁਖੀ ਰੋਟੀ ਜਹੀ
ਮੈਂ ਅਜੇ ਖਿਡਾਰਨ ਕੱਚੀ ਹਾਂ
ਮੈਂ ਅਜੇ ਖਿਡਾਰਨ ਕੱਚੀ ਹਾਂ ਨਾ ਇਸ਼ਕ ਦੀ ਪਾਰੀ ਹਰ ਜਾਵਾ
ਮੈਂ ਤੇਰੇ ਮਾਨਸਰੋਵਰ ਝੀਲ ਜਿਹੇ ਨੈਣਾ ਦੇ ਨਜਰੀ ਚੜ ਜਾਵਾ
ਮੈਂ ਤੇਰੇ ਮਾਨਸਰੋਵਰ ਝੀਲ ਜਿਹੇ ਨੈਣਾ ਦੇ ਨਜਰੀ ਚੜ ਜਾਵਾ
ਏਹ ਸਹਿ ਸੁਭਾਕ ਗੱਲ ਕਰਿਆ ਕਰ
ਏਹ ਸਹਿ ਸੁਭਾਕ ਗੱਲ ਕਰਿਆ ਕਰ
ਨਿੱਤ ਸ਼ੁਕਰ ਤੂੰ ਰੱਬ ਦਾ ਕਰਿਆ ਕਰ
ਨਿੱਤ ਨਹਾ ਕੇ ਨੀ ਦਿਲ ਲਾ ਕੇ ਨੀ
ਮੇਰੇ ਨਾਮ ਦਾ ਕਲਮਾਂ ਪੜਿਆ ਕਰ
ਨਿੱਤ ਨਹਾ ਕੇ ਨੀ ਦਿਲ ਲਾ ਕੇ ਨੀ
ਮੇਰੇ ਨਾਮ ਦਾ ਕਲਮਾਂ ਪੜਿਆ ਕਰ
ਪਿੰਡ ਭਰੋਵਾਲ ਦੀ ਫਿਰਨੀ ਤੇ
ਪਿੰਡ ਭਰੋਵਾਲ ਦੀ ਫਿਰਨੀ ਤੇ ਦਿਨ ਖੜੇ ਕਦੇ ਨਾ ਘਰ ਜਾਵਾ
ਕੋਈ ਮਾਰ ਹੁਲਾਰਾ ਐਸਾ ਵੇ ਤੇਰੇ ਨਾਲ ਲਿਪਟ ਕੇ ਖੜ ਜਾਵਾ
ਕੋਈ ਮਾਰ ਹੁਲਾਰਾ ਐਸਾ ਵੇ ਤੇਰੇ ਨਾਲ ਲਿਪਟ ਕੇ ਖੜ ਜਾਵਾ
ਮੈਂ ਤੇਰੇ ਮਾਨਸਰੋਵਰ ਝੀਲ ਜਿਹੇ ਨੈਣਾ ਦੇ ਨਜਰੀ ਚੜ ਜਾਵਾ
AMARNOORI, DIDAR SANDHU
Royalty Network