Lyrics
ਵੇ ਲੈ ਦੇ ਮੈਨੂੰ ਮਲਮਲ ਦੀ ਪੱਖੀ ਘੁੰਗਰੂਆ ਵਾਲੀ
ਵੇ ਲੈ ਦੇ ਮੈਨੂੰ ਮਲਮਲ ਦੀ ਪੱਖੀ ਘੁੰਗਰੂਆ ਵਾਲੀ
ਚੀਤਾ ਮੁੜਕੇ ਪਾਣੀ ਪਾਣੀ
ਭੀਜ ਗਿਆ ਮੇਰਾ ਸੂਟ ਜਾਪਾਨੀ
ਪਿਗਲੇ ਗਰਮੀ ਨਾਲ ਜਵਾਨੀ
ਮੱਖਣਾਂ ਨਾਲ ਜਪਾਲੀ
ਵੇ ਲੈ ਦੇ ਮੈਨੂੰ ਮਲਮਲ ਦੀ ਪੱਖੀ ਘੁੰਗਰੂਆ ਵਾਲੀ
ਉਹ ਰੰਗ ਮੇਰਾ ਜਿਵੇ ਅੰਬ ਸਿੰਦੁਰੀ
ਉਹ ਕੁਲੇ ਹੱਥ ਜੀਓ ਘਿਓ ਦੀ ਚੂਰੀ
ਫੂਕ ਪਰਾਏ ਪੱਖਾਂ ਖਜੂਰੀ
ਤਲੀਆਂ ਦੀ ਜੜ ਕਾਲੀ
ਵੇ ਲੈ ਦੇ ਮੈਨੂੰ ਮਲਮਲ ਦੀ ਪੱਖੀ ਘੁੰਗਰੂਆ ਵਾਲੀ
ਰੂਪ ਮੇਰੇ ਦਾ ਜੇ ਲੈਣਾ ਨਜ਼ਾਰਾ
ਸੁਨ ਵੇ ਪਿੰਡ ਦਿਆਂ ਲੰਬੜ ਦਾਰਾ
ਮੰਨ ਲੈ ਕਹਿਣਾ ਲਾ ਨਾ ਲਾਰਾ
ਕਹਿੰਦੀ ਉਹ ਹੀਰ ਸਿਆਲੀ
ਵੇ ਲੈ ਦੇ ਮੈਨੂੰ ਮਲਮਲ ਦੀ ਪੱਖੀ ਘੁੰਗਰੂਆ ਵਾਲੀ
ਉਹ ਬਿਜਲੀ ਦੇ ਪੱਖਿਆਂ ਲਾਇਆ ਬਹਾਰਾਂ
ਉਹ ਸੁਖੀ ਸ਼ਹਿਰ ਦੀਆਂ ਸਬ ਮੁਟਿਆਰਾਂ
ਚਲਣ ਪੱਖੀਆਂ ਪਿੰਡ ਦੀਆਂ ਤਾਰਾਂ
ਆਈ ਨਾ ਬਿਜਲੀ ਹਾਲੀ
ਵੇ ਲੈ ਦੇ ਮੈਨੂੰ ਮਲਮਲ ਦੀ ਪੱਖੀ ਘੁੰਗਰੂਆ ਵਾਲੀ
ASA SINGH MASTANA, N/A CHORUS
Royalty Network