Lyrics
ਓ ਓ ਓ ਓ ਓ
ਰੱਬਾ ਮੇਰੇ ਪੱਲੇ ਪੈ ਗਈ ਨਾਰ ਲਿਫਾਫੇ ਵਰਗੀ
ਮੈਂ ਕਿੱਥੇ ਜਾਵਾ ਕੰਮ ਕੋਈ ਨਹੀ ਕਰਦੀ ਮੈਂ ਕਿੱਥੇ ਜਾਵਾ
ਓ ਰੱਬਾ ਮੇਰੇ ਪੱਲੇ ਪੈ ਗਿਆ ਜੱਟ ਬੜਾ ਬੇਦਰਦੀ
ਮੈਂ ਕਿੱਥੇ ਜਾਵਾ ਕਰਦਾ ਐ ਆਪਣੀ ਮਰਜੀ ਮੈਂ ਕਿੱਥੇ ਜਾਵਾ
ਉਸ ਨੇ ਘੁੱਟਵਾ ਸੂਟ ਸਿਵਾਇਆ ਜਾਨ ਮੇਰੀ ਤੋਂ ਮਹਿੰਗਾ
ਉਸ ਨੇ ਘੁੱਟਵਾ ਸੂਟ ਸਿਵਾਇਆ ਜਾਨ ਮੇਰੀ ਤੋਂ ਮਹਿੰਗਾ
ਦਮ ਘੁੱਟਕੇ ਸਾਹ ਨੱਕ ਵਿਚ ਕੀਤਾ ਇਕੱਲੀ ਤੋਂ ਨਹੀਂ ਲਹਿੰਦਾ
ਦਮ ਘੁੱਟਕੇ ਸਾਹ ਨੱਕ ਵਿਚ ਕੀਤਾ ਇਕੱਲੀ ਤੋਂ ਨਹੀਂ ਲਹਿੰਦਾ
ਬਈ ਉੱਠਦੀ ਬਹਿੰਦੀ ਕਰੇ ਸਲਾਹਵਾ ਤੁਰਦੀ ਡਰਦੀ ਡਰਦੀ
ਮੈਂ ਕਿੱਥੇ ਜਾਵਾ ਨਾਰ ਲਿਫਾਫੇ ਵਰਗੀ ਮੈਂ ਕਿੱਥੇ ਜਾਵਾ
ਓ ਓ ਓ ਓ ਓ
ਅਨਪੜ ਜੱਟ ਅਕਲ ਦਾ ਅੰਨਾ ਸ਼ਕਲ ਖਾਣ ਨੂੰ ਆਵੇ
ਅਨਪੜ ਜੱਟ ਅਕਲ ਦਾ ਅੰਨਾ ਸ਼ਕਲ ਖਾਣ ਨੂੰ ਆਵੇ
ਡੰਗਰ ਵੇਖ ਤੁੜਾਵਣ ਰੱਸੇ ਬੋਲ ਇਹਦਾ ਜਿੰਦ ਖਾਵੇ
ਡੰਗਰ ਵੇਖ ਤੁੜਾਵਣ ਰੱਸੇ ਬੋਲ ਇਹਦਾ ਜਿੰਦ ਖਾਵੇ
ਜਿਓ ਜੰਗਲ ਵਿਚ ਹਾੜ ਬੋਲਦਾ ਹਾਲਤ ਏਦਾਂ ਘਰ ਦੀ
ਮੈਂ ਕਿੱਥੇ ਜਾਵਾ ਕਰਦਾ ਐ ਆਪਣੀ ਮਰਜੀ ਮੈਂ ਕਿੱਥੇ ਜਾਵਾ
ਗੱਲ ਕਰੇ ਜਿਓ ਮੱਛਰ ਭਿਣਕੇ ਸਮਝ ਕੋਈ ਨਾ ਆਵੇ
ਗੱਲ ਕਰੇ ਜਿਓ ਮੱਛਰ ਭਿਣਕੇ ਸਮਝ ਕੋਈ ਨਾ ਆਵੇ
ਤੇਜ ਹਵਾ ਦਾ ਬੁੱਲ੍ਹਾ ਇਹਨੂੰ ਪੈਰੋਂ ਕੱਢ ਲਿਜਾਵੇ
ਤੇਜ ਹਵਾ ਦਾ ਬੁੱਲ੍ਹਾ ਇਹਨੂੰ ਪੈਰੋਂ ਕੱਢ ਲਿਜਾਵੇ
ਬਈ ਹਲਕੇ ਭਾ ਦੀ ਗੁੱਡੀ ਵਾਂਗੂ ਜਾਏ ਪਤਾ ਨੀ ਕਰਦੀ
ਮੈਂ ਕਿੱਥੇ ਜਾਵਾ ਨਾਰ ਲਿਫਾਫੇ ਵਰਗੀ ਮੈਂ ਕਿੱਥੇ ਜਾਵਾ
ਓ ਓ ਓ
ਰੀਸ ਕੀਤੀ ਇਕ ਦਿਨ ਇਸ ਮੇਰੀ ਡਾਢਾ ਕਹਿਰ ਕਮਾਇਆ
ਰੀਸ ਕੀਤੀ ਇਕ ਦਿਨ ਇਸ ਮੇਰੀ ਡਾਢਾ ਕਹਿਰ ਕਮਾਇਆ
ਸੁਰਖੀ ਪਾਊਡਰ ਕਰਕੇ ਇਕੱਠਾ ਸਭ ਕੁਝ ਮੂੰਹ ਨੂੰ ਲਾਇਆ
ਸੁਰਖੀ ਪਾਊਡਰ ਕਰਕੇ ਇਕੱਠਾ ਸਭ ਕੁਝ ਮੂੰਹ ਨੂੰ ਲਾਇਆ
ਕੱਢ ਕਰੀਮਾ ਮਲੀਆਂ ਮੂੰਹ ਨੂੰ ਮੈਂ ਨਹੀ ਘਾਟਾ ਜਰਦੀ
ਮੈਂ ਕਿੱਥੇ ਜਾਵਾ ਕਰਦਾ ਐ ਆਪਣੀ ਮਰਜੀ ਮੈਂ ਕਿੱਥੇ ਜਾਵਾ
ਘਰੋਂ ਦੀਦਾਰ ਤਾ ਸਜੇ ਬਥੇਰੀ ਕੰਮ ਕੋਈ ਨਾ ਆਵੇ
ਘਰੋਂ ਦੀਦਾਰ ਤਾ ਸਜੇ ਬਥੇਰੀ ਕੰਮ ਕੋਈ ਨਾ ਆਵੇ
ਗਿਟ ਮਿਟ ਕਰਕੇ ਮੇਰੇ ਉੱਤੇ ਫੋਕਾ ਰੋਹਬ ਜਮਾਵੇ
ਗਿਟ ਮਿਟ ਕਰਕੇ ਮੇਰੇ ਉੱਤੇ ਫੋਕਾ ਰੋਹਬ ਜਮਾਵੇ
ਬਈ ਨੇਹਰ ਸਾਈ ਦਾ ਘਰੀ ਜਨਾਨੀ ਹੋਵੇ ਅਨਪੜ ਜੀ
ਮੈਂ ਕਿੱਥੇ ਜਾਵਾ ਨਾਰ ਲਿਫਾਫੇ ਵਰਗੀ ਮੈਂ ਕਿੱਥੇ ਜਾਵਾ
ਹੋ ਜੱਟ ਬੜਾ ਬੇਦਰਦੀ
ਮੈਂ ਕਿੱਥੇ ਜਾਵਾ ਕਰਦਾ ਐ ਆਪਣੀ ਮਰਜੀ ਮੈਂ ਕਿੱਥੇ ਜਾਵਾ
ਨਾਰ ਲਿਫਾਫੇ ਵਰਗੀ ਮੈਂ ਕਿੱਥੇ ਜਾਵਾ
ਕਾਮ ਕੋਈ ਨਾ ਕਰਦੀ ਮੈਂ ਕਿੱਥੇ ਜਾਵਾ
ਹੋ ਜੱਟ ਬੜਾ ਬੇਦਰਦੀ
ਮੈਂ ਕਿੱਥੇ ਜਾਵਾ ਕਰਦਾ ਐ ਆਪਣੀ ਮਰਜੀ ਮੈਂ ਕਿੱਥੇ ਜਾਵਾ
Charanjit Ahuja, Didar Sandu, K S narula, Madan Prakash
Royalty Network